Posts

History of Gurudwara hemkunt sahib ji

Image
History of Gurudwara Hemkunt Sahib Ji ਦਸਮ ਪਾਤਸ਼ਾਹ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਵਜੋਂ ਜਾਣੇ ਜਾਂਦੇ ਇਸ ਅਸਥਾਨ ਦਾ ਵਰਨਣ ਦਸਮ ਪਾਤਸ਼ਾਹ ਨੇ ਆਪਣੀ ਮਹਾਨ ਕ੍ਰਿਤ 'ਬਚਿੱਤਰ ਨਾਟਕ' ਵਿਚ ਵੀ ਕੀਤਾ ਹੈ। ਪਾਤਸ਼ਾਹ ਫੁਰਮਾਉਂਦੇ ਹਨ: ਅਬ ਮੈ ਅਪਨੀ ਕਥਾ ਬਖਾਨੋ॥... ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਭਿਤ ਹੈ ਤਹਾਂ॥ ਤਹ ਹਮ ਅਧਿਕ ਤਪੱਸਿਆ ਸਾਧੀ। ਪਾਤਸ਼ਾਹ ਦੀ ਇਸ ਕ੍ਰਿਤ ਨੂੰ ਵਿਚਾਰਦਿਆਂ ਕੁਝ ਗੁਰਸਿੱਖਾਂ (ਸੰਤ ਸੋਹਣ ਸਿੰਘ ਜੀ ਟੀਹਰੀ ਵਾਲੇ, ਹਵਾਲਦਾਰ ਮੋਦਨ ਸਿੰਘ ਅਤੇ ਭਾਈ ਵੀਰ ਸਿੰਘ ਜੀ ਆਦਿ) ਨੇ ਸਿੱਖ ਸੰਗਤਾਂ ਦੀ ਮਦਦ ਨਾਲ ਇਸ ਅਸਥਾਨ ਦੀ ਖੋਜ ਕੀਤੀ। ਉਤਰਾਖੰਡ ਸੂਬੇ ਦੇ ਸ਼ਹਿਰ ਹਰਿਦੁਆਰ ਤੋਂ ਅੰਦਾਜ਼ਨ ੩੨੦ ਕਿ.ਮੀ. ਦੂਰ, ਸਮੁੰਦਰ ਤਲ ਤੋਂ ਅੰਦਾਜ਼ਨ ੧੫ ਹਜਾਰ ਫੁੱਟ ਦੀ ਉਚਾਈ ਤੇ ਸਥਿਤ ਅਤੇ ਚੀਨ ਦੀ ਸਰਹੱਦ ਤੋਂ ੩੫-੪੦ ਕਿ.ਮੀ. ਦੂਰ, ਇਸ ਅਸਥਾਨ ਦੇ ਤਿੰਨ ਪਾਸੇ ਹੇਮਕੁੰਟ ਪਰਬਤ ਮਾਲਾ ਦੀਆਂ ਸੱਤ ਚੋਟੀਆਂ ਹਨ ਅਤੇ ਚੌਥੇ ਪਾਸੇ ਨੀਲਕੰਠ ਪਰਬਤ ਸਥਿਤ ਹੈ। ਸਾਲ ਵਿਚ ੪-੫ ਮਹੀਨੇ ਬਰਫ ਨਾਲ ਲੱਦੀਆਂ ਅਤੇ ਅਸਮਾਨ ਛੂੰਹਦੀਆਂ ਪਹਾੜੀ ਚੋਟੀਆਂ ਨਾਲ ਘਿਰੇ ਇਸ ਅਸਥਾਨ 'ਤੇ ਭਰ ਸਰਦੀਆਂ ਵਿਚ ਕਈ ਵਾਰ ਤਾਂ ੩੦‑੩੫ ਫੁੱਟ ਤੀਕ ਬਰਫ ਪੈ ਜਾਂਦੀ ਹੈ। ਅਸਥਾਨ ਦੀ ਉਸਾਰੀ ਸੰਮਤ ਨਾਨਕਸ਼ਾਹੀ ੪੬੮ (੧੯੩੬ ਈ:) ਵਿਚ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਗਸਤ-ਸਤੰਬਰ ੧੯੩੭ ਈ: ਵਿਚ...